BREAKING NEWS
latest

728x90

 


468x60

3 ਮਈ ਨੂੰ ਲੁਧਿਆਣਾ 'ਚ ਹੋਵੇਗਾ "ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ" ਵਿਸ਼ਾਲ ਸਮਾਗਮ - ਕਰੀਮਪੁਰੀ


 

3 ਮਈ ਨੂੰ ਲੁਧਿਆਣਾ 'ਚ ਹੋਵੇਗਾ "ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ" ਵਿਸ਼ਾਲ ਸਮਾਗਮ - ਕਰੀਮਪੁਰੀ

 ਲੁਧਿਆਣਾ 26 ਅਪ੍ਰੈਲ (ਹਰਸ਼ਦੀਪ ਸਿਮਘ ਮਹਿਦੂਦਾਂ, ਜਗਜੀਤ ਹੀਰਾਂ, ਸੁਰਿੰਦਰ ਸ਼ਿੰਦਾ) ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਲੋਕ ਸਭਾ ਲੁਧਿਆਣਾ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸ੍ਰ ਕਰੀਮਪੁਰੀ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਬਸਪਾ ਵੱਲੋਂ "ਪੰਜਾਬ ਸੰਭਾਲੋ ਮੁਹਿੰਮ" ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਦਾ ਸੱਚ ਦਿਖਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਇਸ ਯਤਨ ਨੂੰ ਬੂਰ ਵੀ ਪਿਆ ਤੇ ਲੋਕਾਂ ਨੇ ਸਾਡੇ ਉੱਤੇ ਵਿਸ਼ਵਾਸ ਕਰਦਿਆਂ ਵਿਰੋਧੀ ਪਾਰਟੀਆਂ ਨੂੰ ਨਕਾਰ ਕੇ ਸਾਨੂੰ ਜਿਤਾਇਆ ਵੀ ਹੈ ਤੇ ਅੱਜ ਪੰਜਾਬ 'ਚ ਬਸਪਾ ਦੇ ਵੱਡੀ ਗਿਚਤੀ 'ਚ ਪੰਚ, ਸਰਪੰਚ, ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ, ਚੇਅਰਮੈਨ ਤੇ ਵਾਈਸ ਚੇਅਰਮੈਨ ਹਨ। ਏਸੇ "ਪੰਜਾਬ ਸੰਭਾਲੋ ਮੁਹਿੰਮ" ਨੂੰ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਘਰ ਤੱਕ ਲਿਜਾਣਾ ਚਾਹੁੰਦੇ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਸਪਾ ਵੀ ਉੱਤਰ ਪ੍ਰਦੇਸ਼ ਵਰਗੇ ਦੇਸ਼ ਦੇ ਸੱਭ ਤੋਂ ਵੱਡੇ ਸੂਬੇ 'ਚ ਚਾਰ ਵਾਰ ਸੱਤਾ 'ਚ ਰਹੀ ਤੇ ਉਸਨੇ ਲੋਕਾਂ ਨੂੰ ਜਿੱਥੇ ਚੰਗਾ ਸੁਰੱਖਿਅਤ ਮਾਹੌਲ ਦਿੱਤਾ ਉੱਥੇ ਵੀ ਵਿਕਾਸ ਪੱਖੋਂ ਕੋਈ ਕਮੀਂ ਨਹੀਂ ਛੱਡੀ। ਬਸਪਾ ਦੀ ਸਰਕਾਰ ਵਰਗੇ ਕੰਮ ਨਾ ਕੋਈ ਕਰ ਸਕਿਆ ਨਾ ਕਰ ਪਾਏਗਾ ਇਸ ਲਈ ਪੰਜਾਬ ਦੇ ਲੋਕ ਵੀ ਆਮ ਆਦਮੀਂ ਪਾਰਟੀ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਰਗੀਆਂ ਝੂਠੀਆਂ ਪਾਰਟੀਆਂ ਨੂੰ ਮੌਕਾ ਦੇਣ ਦੀ ਬਜਾਏ ਬਸਪਾ ਨੂੰ ਮੌਕਾ ਦੇਣ ਤਾਂ ਜੋ ਉੱਜੜ ਰਹੇ ਪੰਜਾਬ ਨੂੰ ਅਸੀਂ ਸੰਭਾਲ ਕੇ ਬਚਾ ਸਕੀਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਪੱਖੀ ਏਸੇ ਯਤਨ ਤਹਿਤ ਬਸਪਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਦੀ ਸਤਾਬਦੀ ਨੂੰ ਸਮਰਪਿਤ "ਪੰਜਾਬ ਸੰਭਾਲੋ ਮੁਹਿੰਮ" ਦੇ ਬੈਨਰ ਥੱਲੇ 3 ਮਈ ਨੂੰ ਵਰਧਮਾਨ ਮਿੱਲ ਦੇ ਪਿੱਛੇ "ਪਰਾਧੀਨਤਾ ਕਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ"  ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਏਸੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਰੋਧੀ ਆਪ, ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਸਮੇਤ ਹੋਰਨਾਂ ਪਾਰਟੀਆਂ ਨੂੰ ਚੱਲਦਾ ਕਰਨ ਲਈ ਅਤੇ 2027 'ਚ ਬਸਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਆਵੇ, ਦਾ ਮੁੱਢ ਬੰਨਣ ਲਈ ਇਸ ਵਿਸ਼ਾਲ ਸਮਾਗਮ 'ਚ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜੋ। ਇਸ ਮੌਕੇ ਤੀਰਥ ਰਾਜਪੁਰਾ, ਕੁਲਵੰਤ ਸਿੰਘ ਮਹਿਤੋ, ਤੇ ਬਲਵਿੰਦਰ ਬਿੱਟਾ (ਤਿੰਨੋਂ ਜੋਨ ਕੋਆਰਡੀਨੇਟਰ) ਤੋਂ ਇਲਾਵਾ ਭਾਗ ਸਿੰਘ ਸ਼ਰੀਂਹ ਸਕੱਤਰ ਪੰਜਾਬ, ਜੀਤ ਰਾਮ ਬਸਰਾ ਤੇ ਪਰਗਨ ਬਿਲਗਾ (ਲੋਕ ਸਭਾ ਇੰਚਾਰਜ) ਬਹਾਦਰ ਸਿੰਘ ਸ਼ਰੀਂਹ, ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ, ਮਾਸਟਰ ਰਾਜ ਕੁਮਾਰ, ਜਗਤਾਰ ਸਿੰਘ ਭਾਮੀਆਂ, ਰਾਜਿੰਦਰ ਨਿੱਕਾ, ਪਰਵੀਨ ਕੁਮਾਰ, ਸੁਖਦੇਵ ਚੱਢਾ, ਜਸਪਾਲ ਭੌਰਾ, ਰਵੀ ਕਾਂਤ ਜੱਖੂ, ਹਰਜਿੰਦਰਪਾਲ ਸੁਜਾਤਵਾਲ, ਗੁਰਸੇਵਕ ਸਿੰਘ ਫੌਜੀ, ਗੁਲਸ਼ਨ ਪੌਲ, ਮਿੰਟਾ ਚੁੰਬਰ, ਰਾਜ ਕੁਮਾਰ ਕਾਲਾ, ਇੰਸਪੈਕਟਰ ਸਾਦੀ ਰਾਮ, ਸੁਖਦੇਵ, ਸੰਤੋਖ ਸੋਖਾ, ਰਾਮ ਹੀਰ, ਅਸ਼ਵਨੀ ਬੈਂਸ, ਸਤਨਾਮ ਸਿੰਘ, ਕਮਲ ਘਈ, ਰਾਜਿੰਦਰ ਕੈਂਥ, ਰਵੀ ਕੁਮਾਰ, ਸੁਰੇਸ਼ ਕੁਮਾਰ ਸੋਨੂੰ, ਨਰੇਸ਼ ਬਸਰਾ, ਸੁਰਿੰਦਰ ਮੇਹਰਬਾਨ, ਚਰਨ ਦਾਸ ਮਾਂਗਟ ਅਤੇ ਹੋਰ ਹਾਜਰ ਸਨ।

NEXT »

Facebook Comments APPID